Friday, November 22, 2024
 

ਹਿਮਾਚਲ

ਹਿਮਾਚਲ 'ਚ ਸੈਲਾਨੀਆਂ ਦੀ ਵਧਦੀ ਆਮਦ ਨੇ ਆਲਾ ਅਧਿਕਾਰੀਆਂ ਦੀ ਚਿੰਤਾ ਵਿਚ ਕੀਤਾ ਇਜ਼ਾਫਾ

July 07, 2021 10:56 PM

ਸ਼ਿਮਲਾ : ਹਿਮਾਚਲ ਪ੍ਰਦੇਸ਼ ਕੈਬਨਿਟ ਨੇ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ਹੇਠ ਹੋਈ ਬੈਠਕ 'ਚ ਕੋਵਿਡ-19 ਦੀਆਂ ਬੰਦਸ਼ਾਂ ਵਿਚ ਕੁੱਝ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ। ਕੈਬਨਿਟ ਨੇ ਸਾਰੇ ਸਮਾਜਕ, ਅਕਾਦਮਿਕ, ਮਨੋਰੰਜਨ, ਰਾਜਸੀ, ਸਭਿਆਚਾਰਕ ਸਮਾਗਮਾਂ ਸਮੇਤ ਵਿਆਹ ਅਤੇ ਹੋਰ ਸਮਾਗਮਾਂ ਵਿਚ ਲੋਕਾਂ ਦੀ ਮੌਜੂਦਗੀ ਦੀ ਗਿਣਤੀ ਵਿਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਮੁੱਖ ਸੈਰਗਾਹਾਂ ’ਤੇ ਭੀੜ ਹੋਣ ਬਾਬਤ ਵੀ ਕੈਬਨਿਟ ਨੇ ਚਿੰਤਾ ਪ੍ਰਗਟ ਕੀਤੀ। ਕਿਹਾ ਗਿਆ ਹੈ ਕਿ ਜੇ ਕੋਵਿਡ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਸਖ਼ਤ ਕਦਮ ਚੁੱਕਣੇ ਪੈਣਗੇ। ਫ਼ੈਸਲਾ ਕੀਤਾ ਗਿਆ ਕਿ ਪ੍ਰਮੁੱਖ ਸੈਰਗਾਹਾਂ ’ਤੇ ਕਮਿਸ਼ਨਰ ਅਤੇ ਪੁਲਿਸ ਮੁਖੀ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਗੇ। ਹੁਣ ਇੰਡੋਰ ਜਾਂ ਬੰਦ ਥਾਵਾਂ ਵਿਚ ਹੋਣ ਵਾਲੇ ਸਮਾਗਮਾਂ ਵਿਚ ਕੁਲ ਸਮਰੱਥਾ ਦੇ 50 ਫ਼ੀਸਦੀ ਅਤੇ ਵੱਧ ਤੋਂ ਵੱਧ 200 ਲੋਕਾਂ ਨੂੰ ਸ਼ਾਮਲ ਕਰਨ ਦੀ ਆਗਿਆ ਹੋਵੇਗੀ। ਬੈਠਕ ਵਿਚ ਆਸ਼ਾ ਵਰਕਰਾਂ ਨੂੰ ਹਾਲ ਫਿਲਹਾਲ ਦਿਤੇ ਜਾ ਰਹੇ ਮਾਣਭੱਤੇ ਵਿਚ 2000 ਰੁਪਏ ਦਾ ਵਾਧਾ ਕਰਦਿਆਂ 2750 ਰੁਪਏ ਦੇਣ ਦਾ ਫ਼ੈਸਲਾ ਕੀਤਾ ਗਿਆ। ਕੈਬਨਿਟ ਨੇ ਕਾਂਗੜਾ ਜ਼ਿਲ੍ਹੇ ਵਿਚ 200 ਬਿਸਤਰਿਆਂ ਦੀ ਸਮਰੱਥਾ ਵਾਲੇ ਨਾਗਰਿਕ ਹਸਪਤਾਲ ਨੂਰਪੁਰ ਦੇ ਉਚਿਤ ਪ੍ਰਬੰਧਨ ਲਈ ਇਲਾਜ ਨਿਗਰਾਨ ਦਾ ਇਕ ਹੋਰ ਅਹੁਦੇ ਦੀ ਰਚਨਾ ਕਰਨ ਦਾ ਫ਼ੈਸਲਾ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਇਸ ਗੱਲ ’ਤੇ ਚਿੰਤਾ ਜ਼ਾਹਰ ਕੀਤੀ ਸੀ ਕਿ ਹਿਮਾਚਲ ਵਿਚ ਸੈਲਾਨੀਆਂ ਦੀ ਬੇਹੱਦ ਭੀੜ ਹੋ ਰਹੀ ਹੈ ਅਤੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

 

Have something to say? Post your comment

Subscribe