Friday, November 22, 2024
 

ਸਿਆਸੀ

ਕੈਪਟਨ ਪਹਿਲਾਂ ਆਪਣੇ ਮਹਿਲਾਂ ਵਿੱਚ ਲੱਗੇ ਏਸੀ ਬੰਦ ਕਰਵਾਏ : ਬੀਬਾ ਬਾਦਲ

July 02, 2021 05:48 PM

ਬਠਿੰਡਾ : ਪੰਜਾਬ ਵਿੱਚ ਬਿਜਲੀ ਸੰਕਟ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਵਰਕਰਾਂ ਵਲੋਂ ਪੂਰੇ ਪੰਜਾਬ ਵਿੱਚ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਇਸੇ ਤਹਿਤ ਬਠਿੰਡੇ ਦੇ ਸਿਰਕੀ ਬਾਜ਼ਾਰ ਸਥਿਤ ਬਿਜਲੀ ਬੋਰਡ ਦੇ ਦਫ਼ਤਰ ਨੇੜੇ ਵੀ ਧਰਨਾ ਲਗਾ ਕੇ ਅਕਾਲੀਆਂ ਨੇ ਕਾਂਗਰਸ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਧਰਨੇ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੀ ਸਾਬਕਾ ਕੇਂਦਰੀ ਮੰਤਰੀ ਅਤੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸਮੇਂ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਲਗਾਤਾਰ ਅੱਠ ਘੰਟੇ ਤੱਕ ਬਿਜਲੀ ਮਿਲਦੀ ਸੀ ਪਰ ਹੁਣ ਕਾਂਗਰਸ ਸਰਕਾਰ ਕਿਸਾਨਾਂ ਨੂੰ ਚਾਰ ਘੰਟੇ ਤੱਕ ਹੀ ਬਿਜਲੀ ਦੇ ਰਹੀ ਜਿਸ ਦੇ ਨਾਲ ਕਿਸਾਨਾਂ ਨੂੰ ਝੋਨਾ ਦੀ ਫਸਲ ਲਗਾਉਣ ਵਿੱਚ ਬਹੁਤ ਮੁਸ਼ਕਲ ਆ ਰਹੀ ਹੈ। 


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰੀ ਦਫਤਰਾਂ ਦਾ ਸਮਾਂ ਬਦਲ ਕੇ ਬਿਜਲੀ ਬਚਾਉਣ ਦੇ ਹੁਕਮ ਉੱਤੇ ਟਿੱਪਣੀ ਕਰਦੇ ਹੋਏ ਸਾਂਸਦ ਬਾਦਲ ਨੇ ਕਿਹਾ ਕਿ ਕੈਪਟਨ ਪਹਿਲਾਂ ਆਪਣੇ ਮਹਿਲਾਂ ਵਿੱਚ ਲੱਗੇ AC ਬੰਦ ਕਰਵਾ ਕੇ ਬਿਜਲੀ ਦੀ ਬਚਤ ਕਰੋ ਨਾ ਕਿ ਆਮ ਲੋਕਾਂ ਨੂੰ ਹੁਕਮ ਜਾਰੀ ਕਰ ਗਰਮੀ ਵਿੱਚ ਮਾਰਨ ਦੀ ਕੋਸ਼ਿਸ਼ ਕਰੋ । ਬੀਬਾ ਬਾਦਲ ਨੇ ਕਿਹਾ ਕਿ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਖਤ ਮਿਹਨਤ ਕਰ ਸੂਬੇ ਨੂੰ ਅੱਗੇ ਲੈ ਕੇ ਗਈ ਸੀ ਪਰ ਜਿਵੇਂ ਹੀ ਕੈਪਟਨ ਸਰਕਾਰ ਆਈ ਉਹ ਸੂਬੇ ਨੂੰ ਪੰਦਰਾਂ ਸਾਲ ਪਿੱਛੇ ਲੈ ਗਈ।



ਧਰਨੇ ਦੌਰਾਨ ਬੀਬਾ ਬਾਦਲ ਨੇ ਬਠਿੰਡਾ ਸ਼ਹਿਰੀ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ 2022 ਦੀਆਂ ਚੋਣਾਂ ਲਈ ਉਮੀਦਵਾਰ ਐਲਾਨਿਆ। ਉਨ੍ਹਾਂ ਨੇ dosh ਲਗਾਇਆ ਕਿ ਮਨਪ੍ਰੀਤ ਬਾਦਲ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਨੇ ਸ਼ਹਿਰ ਦੇ ਲੋਕਾਂ ਨੂੰ ਲੁੱਟਿਆ ਅਤੇ ਮਨਪ੍ਰੀਤ ਬਾਦਲ ਝੂਠੇ ਵਾਦੇ ਕਰ ਚੋਣ ਜਿੱਤੇ ਸਨ ਪਰ ਹੁਣ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਅਤੇ ਉਹ 2022 ਦੀਆਂ ਚੋਣਾਂ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹੈ। ਉਨ੍ਹਾਂ ਕਿਹਾ ਕਿ ਨਾਮ ਦੇ ਪਿੱਛੇ ਬਾਦਲ ਲੱਗਣ ਨਾਲ ਕੋਈ ਉਨ੍ਹਾਂ ਦੇ ਪਰਵਾਰ ਵਰਗਾ ਨਹੀਂ ਬਣ ਸਕਦਾ।

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe