ਨਵੀਂ ਦਿੱਲੀ : ਸਟਾਰ ਤੇਜ਼ ਦੌੜਾਕ ਹਿਮਾ ਦਾਸ ਇੱਥੇ ਚੱਲ ਰਹੀ ਕੌਮੀ ਅੰਤਰ-ਰਾਜੀ ਅਥਲੈਟਿਕ ਚੈਂਪੀਅਨਸ਼ਿਪ ਵਿੱਚ 100 ਮੀਟਰ ਹੀਟ (ਦੌੜ) ਦੌਰਾਨ ਜ਼ਖ਼ਮੀ ਹੋ ਗਈ। ਉਸ ਦੀ ਸੱਟ ਕਿੰਨੀ ਗੰਭੀਰ ਹੈ ਇਸ ਦਾ ਅੰਦਾਜ਼ਾ ਹਾਲਾਂਕਿ ਅਜੇ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ : ਬੱਕਰੀ ਦੀ ਜਾਨ ਬਚਾਉਂਦੇ ਦੋ ਨੌਜਵਾਨਾਂ ਦੀ ਮੌਤ, ਇਕ ਦੀ ਹਾਲਤ ਖਰਾਬ
ਭਾਰਤੀ ਅਥਲੈਟਿਕਸ ਫੈਡਰੇਸ਼ਨ ਨੇ ਆਪਣੇ ਟਵਿੱਟਰ ਹੈਂਡਲ ’ਤੇ ਜਾਣਕਾਰੀ ਦਿੰਦਿਆਂ ਦੱਸਿਆ, ‘‘ਸਾਨੂੰ ਉਮੀਦ ਹੈ ਕਿ ਹਿਮਾ ਦਾਸ ਅੱਜ ਸਵੇਰੇ ਅੰਤਰ-ਰਾਜੀ ਮੀਟ ਵਿੱਚ 100 ਮੀਟਰ ਦੀ ਹੀਟ ਦੌਰਾਨ ਮਾਸਪੇਸ਼ੀਆਂ ਵਿੱਚ ਖਿੱਚ ਪੈਣ ਮਗਰੋਂ ਜਲਦ ਤੋਂ ਜਲਦ ਠੀਕ ਹੋ ਜਾਵੇਗੀ।’’ ਹਿਮਾ ਦੀ ਸੱਟ ਜੇਕਰ ਗੰਭੀਰ ਹੋਈ ਤਾਂ ਟੋਕੀਓ ਖੇਡਾਂ ਲਈ 100 ਮੀਟਰ ਮਹਿਲਾ ਰਿਲੇ ਟੀਮ ਦੀ ਕਵਾਲਿਫਿਕੇਸ਼ਨ ਲਈ ਇਹ ਬਹੁਤ ਵੱਡਾ ਝਟਕਾ ਹੋਵੇਗਾ , ਕਿਉਂਕਿ ਹਿਮਾ ਟੀਮ ਦੀ ਮਹੱਤਵਪੂਰਣ ਮੈਂਬਰ ਹੈ , ਜਿਸ ਵਿੱਚ ਦੁਤੀ ਚੰਦ , ਧਨਲਕਸ਼ਮੀ ਅਤੇ ਅਰਚਨਾ ਸੁਸੀਂਦਰਨ ਵੀ ਸ਼ਾਮਿਲ ਹਨ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦੀਓ