Thursday, April 03, 2025
 

ਖੇਡਾਂ

ਆਸਟਰੇਲੀਆ ਦੀ ਟੀਮ ਵਿਚ ਵੀ ਭਾਰਤ ਦੀ ਤਰ੍ਹਾਂ ਡੂੰਘਾਈ ਹੋਣੀ ਜ਼ਰੂਰੀ : ਟਿਮ ਪੇਨ

June 16, 2021 06:35 PM

ਮੈਲਬੋਰਨ : ਆਸਟਰੇਲੀਆ ਦੇ ਟੈਸਟ ਕਪਤਾਨ ਟਿਮ ਪੇਨ ਨੇ ਕਿਹਾ ਕਿ ਆਸਟਰੇਲੀਆ ਨੂੰ ਟੀਮ ਵਿਚ ਭਾਰਤ ਦੀ ਤਰ੍ਹਾਂ ਡੂੰਘਾਈ ਬਣਾਉਣੀ ਪਵੇਗੀ ਤਾਕਿ ਉਸ ਦੇ ਚੋਟੀ ਦੇ ਖਿਡਾਰੀਆਂ ਨੂੰ ਆਰਾਮ ਦੇ ਕੇ ਤਰੋਤਾਜ਼ਾ ਰਖਿਆ ਜਾ ਸਕੇ। ਭਾਰਤ ਦੇ ਚੋਟੀ ਦੇ ਕ੍ਰਿਕਟਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਖੇਡਣ ਲਈ ਇੰਗਲੈਂਡ ਵਿਚ ਹਨ ਜਿਹੜੇ ਬਾਅਦ ਵਿਚ ਇੰਗਲੈਂਡ ਵਿਰੁਧ ਟੈਸਟ ਲੜੀ ਵੀ ਖੇਡਣਗੇ। ਉਥੇ ਹੀ ਭਾਰਤ ਨੇ ਸ਼੍ਰੀਲੰਕਾ ਵਿਚ ਸੀਮਤ ਓਵਰਾਂ ਦੀ ਲੜੀ ਲਈ ਇਕ ਵਖਰੀ 20 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਇਸ ਵਿਚਾਲੇ ਆਸਟਰੇਲੀਆ ਦੇ ਚੋਟੀ ਦੇ ਕ੍ਰਿਕਟਰ ਵੈਸਟਇੰਡੀਜ਼ ਦੇ ਆਗਾਮੀ ਦੌਰੇ ਵਿਚੋਂ ਬਾਹਰ ਰਹਿ ਸਕਦੇ ਹਨ।
 ਪੇਨ ਦਾ ਮੰਨਣਾ ਹੈ ਕਿ ਆਸਟਰੇਲੀਆ ਨੂੰ ਅਜਿਹੇ ਨੌਜਵਾਨ ਖਿਡਾਰੀਆਂ ਦੀ ਲੋੜ ਹੈ ਜਿਹੜੇ ਕੌਮਾਂਤਰੀ ਪੱਧਰ ’ਤੇ ਚੰਗਾ ਪ੍ਰਦਰਸ਼ਨ ਕਰ ਕੇ ਸੀਨੀਅਰ ਖਿਡਾਰੀਆਂ ਦਾ ਬੋਝ ਘਟਾ ਸਕਣ। ਉਸ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਅਸੀਂ ਅਪਣੀ ਟੀਮ ਵਿਚ ਅਜਿਹੀ ਡੂੰਘਾਈ ਪੈਦਾ ਕਰੀਏ ਤਾਂ ਕਿ ਖਿਡਾਰੀਆਂ ਨੂੰ ਸਮੇਂ-ਸਮੇਂ ’ਤੇ ਆਰਾਮ ਦਿਤਾ ਜਾ ਸਕੇ। ਇਸ ਸਮੇਂ ਭਾਰਤੀ ਟੀਮ ਅਜਿਹਾ ਕਰ ਰਹੀ ਹੈ। ਉਨ੍ਹਾਂ ਕੋਲ ਟੈਸਟ ਕ੍ਰਿਕਟ ਲਈ ਪ੍ਰਤਿਭਾਵਾਂ ਦੀ ਕਮੀ ਨਹੀਂ ਹੈ ਤੇ ਸੰਤੁਲਨ ਇਕਦਮ ਸਹੀ ਹੈ। ਸਾਨੂੰ ਵੀ ਉਨ੍ਹਾਂ ਦੀ ਰੀਸ ਕਰਨੀ ਪਵੇਗੀ। 

 

Have something to say? Post your comment

 

ਹੋਰ ਖੇਡਾਂ ਖ਼ਬਰਾਂ

MI ਬਨਾਮ KKR: ਮੁੰਬਈ ਨੇ ਵਾਨਖੇੜੇ ਵਿੱਚ ਜਿੱਤ ਦਾ ਖਾਤਾ ਖੋਲ੍ਹਿਆ, KKR ਨੂੰ 8 ਵਿਕਟਾਂ ਨਾਲ ਹਰਾਇਆ

KKR ਬਨਾਮ RCB ਓਪਨਿੰਗ ਮੈਚ ਹੋ ਸਕਦਾ ਹੈ ਰੱਦ

हॉकी इंडिया ने 2025 के वार्षिक पुरस्कारों के लिए की अब तक की सबसे बड़ी पुरस्कार राशि की घोषणा

🏆 ਭਾਰਤ ਨੇ ਜਿੱਤੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025

ਚੈਂਪੀਅਨਜ਼ ਟਰਾਫੀ 2025: ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਪ੍ਰਸ਼ੰਸਕ ਉਤਸ਼ਾਹਿਤ, ਕਿਹਾ- 'ਭਾਰਤ ਇਤਿਹਾਸ ਰਚੇਗਾ

ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ

ਵਿਰਾਟ ਕੋਹਲੀ ਨਿਊਜ਼ੀਲੈਂਡ ਵਿਰੁੱਧ ਆਪਣਾ 300ਵਾਂ ਵਨਡੇ ਖੇਡਣਗੇ

ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ

ਭਾਰਤੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਨੂੰ 4-0 ਨਾਲ ਹਰਾਇਆ

ਭਗਵੰਤ ਮਾਨ ਸਰਕਾਰ ਨੇ ਈ-ਆਕਸ਼ਨ ਰਾਹੀਂ 5000 ਕਰੋੜ ਦਾ ਮਾਲੀਆ ਲਿਆਂਦਾ, ਅਗਲੀ ਈ-ਆਕਸ਼ਨ ਛੇਤੀ

 
 
 
 
Subscribe