Saturday, November 23, 2024
 

ਪੰਜਾਬ

ਪਟਿਆਲਾ ਤੋਂ ਪ੍ਰਨੀਤ ਕੌਰ 1 ਲੱਖ 62 ਹਜ਼ਾਰ 718 ਵੋਟਾਂ ਨਾਲ ਜੇਤੂ

May 23, 2019 08:44 PM

ਪਟਿਆਲਾ : ਲੋਕ ਸਭਾ ਹਲਕਾ ਪਟਿਆਲਾ ਲਈ ਪਈਆਂ ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਨੇ 1 ਲੱਖ 62 ਹਜ਼ਾਰ 718 ਵੋਟਾਂ ਹਾਸਲ ਕਰ ਕੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ 5 ਲੱਖ 32 ਹਜ਼ਾਰ 27 ਵੋਟਾਂ ਹਾਸਲ ਹੋਈਆਂ। ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੂੰ 3 ਲੱਖ 69 ਹਜ਼ਾਰ 309 ਵੋਟਾਂ ਮਿਲੀਆਂ। ਜਦੋਂਕਿ ਨਵਾਂ ਪੰਜਾਬ ਪਾਰਟੀ ਦੇ ਡਾ. ਧਰਮਵੀਰ ਗਾਂਧੀ ਨੂੰ 1 ਲੱਖ 61 ਹਜ਼ਾਰ 645 ਅਤੇ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਨੂੰ 56 ਹਜ਼ਾਰ 877 ਵੋਟਾਂ ਵੋਟਾਂ ਪਈਆਂ ਹਨ। ਵੋਟਾਂ ਦੀ ਗਿਣਤੀ ਦੀ ਪ੍ਰਕ੍ਰਿਆ ਸਮਾਪਤ ਹੋਣ ਮਗਰੋਂ ਪਰਨੀਤ ਕੌਰ ਨੇ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਕੁਮਾਰ ਅਮਿਤ ਤੋਂ ਜਿੱਤ ਦਾ ਸਰਟੀਫਿਕੇਟ ਹਾਸਲ ਕੀਤਾ।

 

Have something to say? Post your comment

Subscribe