ਹੁਸਿ਼ਆਰਪੁਰ : ਹੁਸਿ਼ਆਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਰਾਮਗੜ੍ਹ ਕੁੱਲੀਆਂ ਦਾ ਇਕ ਨੌਜਵਾਨ ਜੋ ਕਿ ਪੇਸ਼ੇ ਵਜੋੱ ਹਾਈਕੋਰਟ ਚ ਵਕੀਲ ਹੈ, ਨੇ ਵਕਾਲਤ ਦੇ ਨਾਲ ਨਾਲ ਖੇਤੀਬਾੜੀ ਦਾ ਧੰਦਾ ਅਪਣਾ ਕੇ ਉੁਸ ਵਿੱਚ ਚੰਗਾ ਮੁਨਾਫਾ ਵੀ ਖੱਟਿਆ ਹੈ।ਇਸ ਬਾਬਤ ਜਦੋਂ ਨੌਜਵਾਨ ਐਡਵੋਕੇਟ ਜਗਰੂਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਬੀਤੇ ਸਾਲ ਜਦੋਂ ਕੋਰੋਨਾ ਦੀ ਮਹਾਂਮਾਰੀ ਕਾਰਨ ਦੇਸ਼ ਭਰ ਚ ਲਾਕਡਾਊਨ ਲੱਗਿਆ ਸੀ ਤਾਂ ਉਸ ਸਮੇਂ ਦੌਰਾਨ ਕੋਰਟਾਂ ਵੀ ਬੰਦ ਹੋ ਗਈਆਂ ਸਨ ਜਿਸ ਕਾਰਨ ਉਹ ਆਪਣੇ ਪਿੰਡ ਰਾਮਗੜ੍ਹ ਕੁਲੀਆਂ ਵਾਪਸ ਆ ਗਿਆ ਸੀ ਤੇ ਇਥੇ ਆ ਕੇ ਉਸਨੇ ਪਿਆਜ਼ਾਂ ਦੀ ਖੇਤੀ ਸ਼ੁਰੂ ਕੀਤੀ।ਜਗਰੂਪ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਢਾਈ ਕਿੱਲੇ ਜ਼ਮੀਨ ਚ ਪਿਆਜ਼ਾਂ ਦੀ ਖੇਤੀ ਸ਼ੁਰੂ ਕੀਤੀ ਗਈ ਸੀ ਤੇ ਜਿਸ ਵਿੱਚ ਉਸਨੇ ਚੌਖਾ ਲਾਭ ਵੀ ਕਮਾਇਆ ਹੈ।
ਉਸਦਾ ਕਹਿਣਾ ਹੈ ਕਿ ਉਸ ਵੱਲੋਂ ਕੀਤੇ ਜਾ ਰਹੇ ਇਸ ਕੰਮ ਚ ਕਿਸੇ ਵੀ ਤਰ੍ਹਾਂ ਦੀ ਕੋਈ ਸੰਗ ਸ਼ਰਮ ਮਹਿਸੂਸ ਨਹੀਂ ਕੀਤੀ ਤੇ ਜੇਕਰ ਪਰਿਵਾਰ ਦੇ ਸਹਿਯੋਗ ਦੀ ਗੱਲ ਕਰੀਏ ਤਾਂ ਪਰਿਵਾਰ ਵੱਲੋਂ ਵੀ ਉਸਨੂੰ ਪੂਰਾ ਸਹਿਯੋਗ ਦਿੱਤਾ ਗਿਆ ਹੈ। ਇਸ ਮੌਕੇ ਨੌਜਵਾਨ ਜਗਰੂਪ ਸਿੰਘ ਦੇ ਪਿਤਾ ਹਰਿਵੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤ ਵੱਲੋਂ ਕੀਤੇ ਇਸ ਕਾਰਜ ਦੇ ਬਹੁਤ ਮਾਣ ਹੈ ਜੋ ਕਿ ਵਕੀਲ ਦੇ ਨਾਲ ਨਾਲ ਖੇਤੀਬਾੜੀ ਧੰਦਾ ਵੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਨੌਜਵਾਨਾਂ ਨੂੰ ਵੀ ਸਿਖਲਾਈ ਲੈ ਕੇ ਖੇਤੀਬਾੜੀ ਦੇ ਧੰਦੇ ਚ ਆਉਣਾ ਚਾਹੀਦਾ ਹੈ।