Friday, November 22, 2024
 

ਖੇਡਾਂ

ਲੰਮੇ ਸਮੇਂ ਮਗਰੋਂ ਪਰਵਾਰਕ ਮੈਂਬਰਾਂ ਨੂੰ ਮਿਲੇ ਆਸਟ੍ਰੇਲੀਆਈ ਕ੍ਰਿਕਟਰ

May 31, 2021 08:02 PM

ਸਿਡਨੀ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਖੇਡਣ ਵਾਲੇ ਆਸਟ੍ਰੇਲੀਆਈ ਕ੍ਰਿਕਟਰ ਲੰਮੇ ਇੰਤਜ਼ਾਰ ਦੇ ਬਾਅਦ ਆਖਿਰਕਾਰ ਸੋਮਵਾਰ ਨੂੰ ਆਪਣੇ ਪਰਵਾਰਕ ਮੈਂਬਰਾਂ ਨੂੰ ਮਿਲੇ। ਇਲ ਮੌਕੇ ਉਹਨਾਂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਅਤੇ ਚਿਹਰੇ ’ਤੇ ਰਾਹਤ ਸਾਫ ਝਲਕ ਰਹੀ ਸੀ। ਭਾਰਤ ਵਿਚ ਕੋਵਿਡ-19 ਦੇ ਮਾਮਲੇ ਅਤੇ ਆਈ.ਪੀ.ਐੱਲ. ਦੇ ਅੱਧ ਵਿਚਾਲੇ ਮੁਅੱਤਲ ਕੀਤੇ ਜਾਣ ਦੇ ਬਾਅਦ ਆਸਟ੍ਰੇਲੀਆਈ ਕ੍ਰਿਕਟਰ ਅਤੇ ਇਸ ਟੂਰਨਾਮੈਂਟ ਨਾਲ ਜੁੜੇ ਹੋਰ ਸਾਥੀ ਯਾਤਰਾ ਪਾਬੰਦੀਆਂ ਕਾਰਨ ਸਿੱਧੇ ਸਵਦੇਸ਼ ਨਹੀਂ ਪਰਤ ਪਾਏ ਸਨ।
ਉਹਨਾਂ ਨੂੰ ਪਹਿਲਾਂ ਕੁਝ ਦਿਨ ਮਾਲਦੀਵ ਵਿਚ ਬਿਤਾਉਣੇ ਪਏ। ਆਸਟ੍ਰੇਲੀਆ ਦਾ 38 ਮੈਂਬਰੀ ਦਲ ਦੋ ਹਫ਼ਤੇ ਪਹਿਲਾਂ ਸਵਦੇਸ਼ ਪਰਤਿਆ ਸੀ। ਤੇਜ਼ ਗੇਂਦਬਾਜ਼ ਪੈਟ ਕਮਿਨਜ਼ ਵੀ ਇਹਨਾਂ ਖਿਡਾਰੀਆਂ ਵਿਚ ਸ਼ਾਮਲ ਸਨ। ਉਹ ਹੋਟਲ ਤੋਂ ਬਾਹਰ ਨਿਕਲੇ ਅਤੇ ਆਪਣੀ ਗਰਭਵਤੀ ਸਾਥੀ ਬੇਕੀ ਬੋਸਟਨ ਦੇ ਗਲੇ ਲੱਗ ਗਏ। ਇਸ ਸੰਬੰਧੀ ਵੀਡੀਓ ਆਸਟ੍ਰੇਲੀਆ ਦੀ ਮਸ਼ਹੂਰ ਖੇਡ ਪੱਤਰਕਾਰ ਚੋਲੀ ਅਮਾਂਡਾ ਬੇਲੀ ਨੇ ਆਪਣੇ ਟਵਿੱਟਰ ’ਤੇ ਪਾਈ ਹੈ। ਬੇਲੀ ਨੇ ਵੀਡੀਓ ਨਾਲ ਲਿਖਿਆ ਹੈ ਕਿ ਦਿਨ ਦਾ ਖਾਸ ਵੀਡੀਓ। ਆਈ.ਪੀ.ਐੱਲ. ਲਈ 8 ਹਫ਼ਤੇ ਬਾਹਰ ਰਹਿਣ ਮਗਰੋਂ ਪੈਟ ਕਮਿਨਜ਼ ਆਖਿਰ ਵਿਚ ਹੋਟਲ ਵਿਚ ਕੁਆਰੰਟੀਨ ਤੋਂ ਬਾਹਰ ਨਿਕਲ ਕੇ ਆਪਣੀ ਗਰਭਵਤੀ ਸਾਥੀ ਬੇਕੀ ਨੂੰ ਮਿਲੇ। ਭਾਵਨਾਵਾਂ ਦਾ ਵਹਾਅ ਵੱਗਦਾ ਰਿਹਾ।
ਕਮਿਨਜ਼ ਦੇ ਇਲਾਵਾ ਸਟਾਰ ਬੱਲੇਬਾਜ਼ ਸਟੀਵ ਸਮਿਥ, ਆਲਰਾਊਂਡਰ ਗਲੇਨ ਮੈਕਸਵੇਲ ਅਤੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਵੀ ਉਹਨਾਂ ਖਿਡਾਰੀਆਂ ਵਿਚ ਸ਼ਾਮਲ ਸਨ ਜੋ 8 ਹਫ਼ਤੇ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲੇ।ਆਸਟ੍ਰੇਲੀਆ ਦੇ ਜ਼ਿਆਦਾਤਰ ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੰਬੇ ਸਮੇਂ ਤੱਕ ਨਹੀਂ ਬਿਤਾ ਪਾਉਣਗੇ ਕਿਉਂਕਿ ਉਹਨਾਂ ਨੂੰ ਜੁਲਾਈ ਅਤੇ ਅਗਸਤ ਵਿਚ ਵੈਸਟ ਇੰਡੀਜ਼ ਅਤੇ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਸੀਰੀਜ਼ ਲਈ ਟੀਮ ਵਿਚ ਚੁਣਿਆ ਗਿਆ ਹੈ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤ ਨੂੰ ਲੱਗਾ ਵੱਡਾ ਝਟਕਾ, ਸ਼ੁਭਮਨ ਗਿੱਲ ਦੇ ਖੱਬੇ ਅੰਗੂਠੇ 'ਚ ਫਰੈਕਚਰ

ਏਸ਼ੀਆਈ ਮਹਿਲਾ ਹਾਕੀ ਚੈਂਪੀਅਨਜ਼ 'ਚ ਭਾਰਤ ਦੀ ਅਸਲੀ ਪ੍ਰੀਖਿਆ ਹੋਵੇਗੀ ਚੀਨ ਨਾਲ

ਟੀਮ ਇੰਡੀਆ : ਮੁਹੰਮਦ ਸ਼ਮੀ ਇਸ ਮੈਚ 'ਚ ਵਾਪਸੀ ਕਰਨਗੇ

IND vs NZ ਤੀਸਰਾ ਟੈਸਟ : ਮੁੰਬਈ ਟੈਸਟ ਮੈਚ ਵਿੱਚ ਦੂਜੇ ਦਿਨ ਦੀ ਖੇਡ ਸਮਾਪਤ

भारत का 18 सीरीज का घरेलू जीत का सिलसिला टूटा, मिशेल सेंटनर ने न्यूजीलैंड को 70 साल में पहली बार ऐतिहासिक जीत दिलाई

cricket : ਭਾਰਤ ਨੇ ਪਾਕਿਸਤਾਨ ਨੂੰ 7 ਦੌੜਾਂ ਨਾਲ ਹਰਾਇਆ

ਭਾਰਤ Vs ਨਿਊਜ਼ੀਲੈਂਡ : ਮੀਂਹ ਕਾਰਨ ਰੁਕਿਆ ਮੈਚ, ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦੀ ਲੋੜ

 
 
 
 
Subscribe