Saturday, November 23, 2024
 

ਪੰਜਾਬ

ਹੁਣ ਘਟੋ-ਘਟ ਅੰਮ੍ਰਿਤਸਰ ਵਿਚ ਆਕਸੀਜਨ ਦੀ ਕਮੀ ਨਹੀਂ ਆਵੇਗੀ

May 31, 2021 09:38 AM

ਅੰਮ੍ਰਿਤਸਰ: ਕੋਰੋਨਾ ਦੇ ਮਰੀਜ਼ਾਂ ਨੂੰ ਰਾਹਤ ਮਿਲੀ ਜਦੋਂ ਇਹ ਪਤਾ ਲੱਗਾ ਕਿ ਅੰਮ੍ਰਿਤਸਰ ਵਿਚ ਇਕ ਆਕਸੀਜਨ ਪਲਾਂਟ ਲੱਗ ਰਿਹਾ ਹੈ। ਹੁਣ ਘਟੋ-ਘਟ ਅੰਮ੍ਰਿਤਸਰ ਵਿਚ ਆਕਸੀਜਨ ਦੀ ਕਮੀ ਨਹੀਂ ਆਵੇਗੀ। ਸਰਕਾਰੀ ਮੈਡੀਕਲ ਕਾਲਜ ਅਧੀਨ ਚੱਲ ਰਹੇ ਗੁਰੂ ਨਾਨਕ ਹਸਪਤਾਲ ਨੂੰ ਆਕਸੀਜਨ ਸਪਲਾਈ ਕਰਨ ਲਈ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕੀਤਾ ਪ੍ਰੈਸ਼ਰ ਸਵਿੰਗ ਐਡਜ਼ੋਰਪਸ਼ਨ (ਪੀਐਸਏ) ਪਲਾਂਟ ਐਤਵਾਰ ਨੂੰ ਹਸਪਤਾਲ ਕੈਂਪਸ ਪਹੁੰਚਿਆ। ਇਸ ਨੂੰ ਸਥਾਪਤ ਕਰਨ ਦੀ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਹੋਵੇਗੀ। ਇਸ ਦੀ ਸਥਾਪਨਾ ਤੋਂ ਬਾਅਦ, ਹਸਪਤਾਲ ਆਕਸੀਜਨ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਆਤਮ ਨਿਰਭਰ ਹੋ ਜਾਵੇਗਾ।ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਨੇ ਕੋਰੋਨਾ ਦੀ ਲਾਗ ਦੇ ਦੌਰਾਨ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਦੇ ਮੱਦੇਨਜ਼ਰ ਇਸਨੂੰ ਪ੍ਰਧਾਨ ਮੰਤਰੀ ਕੇਅਰ ਫੰਡ ਤੋਂ ਮੁਹੱਈਆ ਕਰਵਾਇਆ ਹੈ। ਹਸਪਤਾਲ ਦੇ ਮੁਤਾਬਿਕ ਇਸ ਪਲਾਂਟ ਨੂੰ ਸਥਾਪਤ ਕਰਨ ਲਈ ਬੇਸ ਅਤੇ ਸ਼ੈੱਡ ਬਣਾਉਣ ਦੇ ਨਾਲ-ਨਾਲ ਜਰਨੇਟਰ ਆਦਿ ਵੀ ਪਹਿਲਾਂ ਹੀ ਲਗਾ ਦਿੱਤੇ ਗਏ ਹਨ।ਦੱਸ ਦੇਈਏ ਕਿ ਪੰਜਾਬ ਨੂੰ ਦੋ ਪਲਾਂਟ ਮਿਲ ਗਏ ਹਨ। ਇਕ ਪਟਿਆਲਾ ਮੈਡੀਕਲ ਕਾਲਜ ਅਤੇ ਦੂਜਾ ਅੰਮ੍ਰਿਤਸਰ ਮੈਡੀਕਲ ਕਾਲਜ। ਇਹ ਪਲਾਂਟ 1 ਮਿੰਟ ਵਿੱਚ 1000 ਲੀਟਰ ਆਕਸੀਜਨ ਪੈਦਾ ਕਰ ਸਕਦਾ ਹੈ।ਇਹ ਲੋੜ ਅਨੁਸਾਰ ਆਕਸੀਜਨ ਕੱਢਣ ਦੇਵੇਗਾ, ਇਸ ਲਈ ਇਹ ਸ਼ਹਿਰ ਭਰ ਦੇ ਹਸਪਤਾਲਾਂ ਦੀ ਆਕਸੀਜਨ ਦੀ ਖਪਤ ਨੂੰ ਪੂਰਾ ਕਰ ਸਕੇਗਾ। ਇਹ ਪਲਾਂਟ ਇਕ ਕਰੋੜ ਰੁਪਏ ਦੇ ਨੇੜੇ ਹੈ। ਪਲਾਂਟ ਵਿਚ ਆਕਸੀਜਨ ਸਟੋਰ ਕਰਨ ਦਾ ਪ੍ਰਬੰਧ ਵੀ ਹੈ।

 

Have something to say? Post your comment

Subscribe