ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥ ਦਰਸਨੁ ਹਰਿ ਦੇਖਣ ਕੈ ਤਾਈ ॥ ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥ ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥
ਆਣਿ = ਲਿਆ ਕੇ। ਹਉ = ਮੈਂ। ਪਹਿ = ਪਾਸ, ਅੱਗੇ। ਆਪੁ = ਆਪਣਾ ਆਪ। ਵੇਚਾਈ = ਵੇਚਾਈਂ, ਵੇਚ ਦਿਆਂ।੧। ਕੈ ਤਾਈ = ਕੈ ਤਾਈਂ, ਵਾਸਤੇ। ਕਰਹਿ = (ਜੇ) ਤੂੰ ਕਰੇਂ। ਮੇਲਹਿ = ਤੂੰ ਮਿਲਾ ਦੇਵੇਂ। ਧਿਆਈ = ਧਿਆਈਂ, ਮੈਂ ਧਿਆਵਾਂ।੧।ਰਹਾਉ। ਤ = ਤਾਂ। ਅਰਾਧੀ = ਅਰਾਧੀਂ, ਮੈਂ ਆਰਾਧਾਂ। ਦੁਖਿ = ਦੁੱਖ ਵਿਚ।੨।
ਸ਼ਨੀਵਾਰ, 9 ਜੇਠ (ਸੰਮਤ 553 ਨਾਨਕਸ਼ਾਹੀ) (ਅੰਗ: 757)
ਪੰਜਾਬੀ ਵਿਆਖਿਆ :
ਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਜੇ ਕੋਈ (ਸੱਜਣ) ਮੇਰਾ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ, ਤਾਂ ਮੈਂ ਉਸ ਦੇ ਅੱਗੇ ਆਪਣਾ ਆਪ ਵੇਚ ਦਿਆਂ।੧। ਹੇ ਪ੍ਰਭੂ! ਜੇ ਤੂੰ (ਮੇਰੇ ਉਤੇ) ਮੇਹਰ ਕਰੇਂ, (ਮੈਨੂੰ) ਗੁਰੂ ਮਿਲਾ ਦੇਵੇਂ, ਤਾਂ ਤੇਰਾ ਦਰਸਨ ਕਰਨ ਵਾਸਤੇ ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂਗਾ।੧।ਰਹਾਉ। ਹੇ ਪ੍ਰਭੂ! (ਮੇਹਰ ਕਰ) ਜੇ ਤੂੰ ਮੈਨੂੰ ਸੁਖ ਦੇਵੇਂ, ਤਾਂ ਮੈਂ ਤੈਨੂੰ ਹੀ ਸਿਮਰਦਾ ਰਹਾਂ, ਦੁਖ ਵਿਚ ਭੀ ਮੈਂ ਤੇਰੀ ਹੀ ਆਰਾਧਨਾ ਕਰਦਾ ਰਹਾਂ।੨।
रागु सूही असटपदीआ महला ४ घरु २ ੴ सतिगुर प्रसादि ॥ कोई आणि मिलावै मेरा प्रीतमु पिआरा हउ तिसु पहि आपु वेचाई ॥१॥ दरसनु हरि देखण कै ताई ॥ क्रिपा करहि ता सतिगुरु मेलहि हरि हरि नामु धिआई ॥१॥ रहाउ ॥ जे सुखु देहि त तुझहि अराधी दुखि भी तुझै धिआई ॥२॥
राग सूही, घर २ में गुरु रामदास जी की आठ-बंदों वाली बाणी। अकाल पुरख एक है और सतगुरु की कृपा द्वारा मिलता है। हे भाई! अगर कोई (सज्जन) मेरा प्रीतम मेरे पास ला कर मुझे मिला देवे तो मैं उस के आगे अपना-आप बेच दूँ।१। हे प्रभु! अगर तूँ (मेरे ऊपर) कृपा करे, (मुझे) गुरु मिला दे, तो तेरा दर्शन करने के लिए मैं सदा तेरा नाम सुमिरन करता रहूँगा।१।रहाउ। हे प्रभु! (कृपा कर) अगर तू मुझे सुख दे, तो भी मैं तुझे ही सुमिरन करता रहू, दुःख में भी तेरी ही आराधना करता रहूँ।२।
Raag Soohee, Ashtapadees, Fourth Mehl, Second House: One Universal Creator God. By The Grace Of The True Guru: If only someone would come, and lead me to meet my Darling Beloved; I would sell myself to him. ||1|| I long for the Blessed Vision of the Lord’s Darshan. When the Lord shows Mercy unto me, then I meet the True Guru; I meditate on the Name of the Lord, Har, Har. ||1||Pause|| If You will bless me with happiness, then I will worship and adore You. Even in pain, I will meditate on You. ||2||