Friday, September 27, 2024
 
BREAKING NEWS
BJP ਦੇ ਪੰਜਾਬ ਪ੍ਰਧਾਨ ਜਾਖੜ ਨੇ ਦਿੱਤਾ ਅਸਤੀਫਾਅੱਜ ਚੰਡੀਗੜ੍ਹ ਤੇ ਪੰਜਾਬ ਚ ਪਵੇਗਾ ਮੀਂਹ, ਤਾਪਮਾਨ 'ਚ 4.2 ਡਿਗਰੀ ਦੀ ਗਿਰਾਵਟਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਸਤੰਬਰ 2024)ਸਰਕਾਰੀ ਨੌਕਰੀਆਂ: ਇੰਡੀਅਨ ਕੋਸਟ ਗਾਰਡ ਵਿੱਚ ਅਫਸਰ ਦੀਆਂ ਅਸਾਮੀਆਂ ਲਈ ਭਰਤੀKBC 16 ਦੇ ਪਹਿਲੇ ਕਰੋੜਪਤੀ ਨੂੰ ਕੀ ਮਿਲਿਆ ? ਨਕਦ ਇਨਾਮ ਤੋਂ ਇਲਾਵਾYoutuber ਇਲਵਿਸ਼ ਯਾਦਵ ਅਤੇ ਫਾਜ਼ਿਲਪੁਰੀਆ ਦੀਆਂ ਜਾਇਦਾਦ ਜ਼ਬਤਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਮਾਣਹਾਨੀ ਦੇ ਮਾਮਲੇ 'ਚ ਦੋਸ਼ੀ ਹਾਈ ਕੋਰਟ ਨੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, 6ਵੇਂ ਪੇ-ਕਮਿਸ਼ਨ ਤੇ ਬਕਾਏ ਨੂੰ ਲੈ ਕੇ ਸੁਣਾਇਆ ਅਹਿਮ ਫੈਸਲਾਵਿਧਵਾ ਦੇ ਮੇਕਅੱਪ 'ਤੇ ਹਾਈ ਕਰੋਟ ਦੀ ਟਿੱਪਣੀ : ਸੁਪਰੀਮ ਕੋਰਟ ਨੇ ਕਿਹਾ ਇਹ ਟਿੱਪਣੀ ਬਿਲਕੁਲ ਗ਼ਲਤ ਹੈਪੰਜਾਬ ਲਾਅ ਯੂਨੀਵਰਸਿਟੀ ਵਿਵਾਦ : ਜਾਂਚ ਕਮੇਟੀ ਦੇ 9 ਵਿੱਚੋਂ 3 ਮੈਂਬਰਾਂ ਨੇ ਦਿੱਤਾ ਅਸਤੀਫਾ

ਪੰਜਾਬ

ਅੱਜ ਚੰਡੀਗੜ੍ਹ ਤੇ ਪੰਜਾਬ ਚ ਪਵੇਗਾ ਮੀਂਹ, ਤਾਪਮਾਨ 'ਚ 4.2 ਡਿਗਰੀ ਦੀ ਗਿਰਾਵਟ

September 27, 2024 07:36 AM

ਚੰਡੀਗੜ੍ਹ : ਬੀਤੇ ਦਿਨੀ ਪੰਜਾਬ ਵਿਚ ਕਈ ਥਾਈਂ ਬਾਰਸ਼ ਪਈ ਅਤੇ ਮੌਸਮ ਠੰਢਾ ਹੋ ਗਿਆ ਸੀ। ਅੱਜ ਵੀ ਪੰਜਾਬ ਅਤੇ ਚੰਡੀਗੜ੍ਹ ਵਿਚ ਬਾਰਸ਼ ਦਾ ਅਲਰਟ ਜਾਰੀ ਹੈ। ਦਰਅਸਲ ਪੰਜਾਬ ਦੇ ਕੁਝ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਕਾਰਨ ਮੌਸਮ ਠੰਢਾ ਹੋ ਗਿਆ ਹੈ। ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 4.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਆਮ ਤਾਪਮਾਨ ਨਾਲੋਂ 1.6 ਡਿਗਰੀ ਘੱਟ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 35.4 ਡਿਗਰੀ ਦਰਜ ਕੀਤਾ ਗਿਆ। ਅੱਜ (ਸ਼ੁੱਕਰਵਾਰ) ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਮੀਂਹ ਪੈ ਸਕਦਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਫ਼ਾਜ਼ਿਲਕਾ, ਮੁਕਤਸਰ, ਫ਼ਿਰੋਜ਼ਪੁਰ, ਫ਼ਰੀਦਕੋਟ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਮੋਹਾਲੀ ਅਤੇ ਫ਼ਤਹਿਗੜ੍ਹ ਸਾਹਿਬ ਸ਼ਾਮਲ ਹਨ। ਹਾਲਾਂਕਿ, ਕਿਸੇ ਵੀ ਤਰ੍ਹਾਂ ਦੀ ਕੋਈ ਚੇਤਾਵਨੀ ਨਹੀਂ ਹੈ.
ਚੰਡੀਗੜ੍ਹ ਵਿੱਚ ਵੀਰਵਾਰ ਨੂੰ 43 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਦੌਰਾਨ ਕਈ ਥਾਵਾਂ 'ਤੇ ਪਾਣੀ ਭਰਨ ਦੀ ਸਮੱਸਿਆ ਵੀ ਆਈ ਹੈ। ਸ਼ਹਿਰ 'ਚ ਹੁਣ ਤੱਕ 752.3 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ। ਇਸ ਸੀਜ਼ਨ 'ਚ 844.5 ਮਿਲੀਮੀਟਰ ਬਾਰਿਸ਼ ਹੋਈ ਹੈ। ਇਸ ਸਮੇਂ ਦੌਰਾਨ ਮੁਹਾਲੀ ਵਿੱਚ 3.5 ਮਿਲੀਮੀਟਰ, ਰੋਪੜ ਵਿੱਚ 0.5 ਮਿਲੀਮੀਟਰ, ਰੂਪਨਗਰ ਵਿੱਚ 6.5 ਮਿਲੀਮੀਟਰ, ਪਟਿਆਲਾ ਵਿੱਚ 2.0 ਮਿਲੀਮੀਟਰ ਅਤੇ ਪਠਾਨਕੋਟ ਵਿੱਚ 1.0 ਮਿਲੀਮੀਟਰ ਮੀਂਹ ਪਿਆ ਹੈ। ਸੂਬੇ ਵਿੱਚ 37.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਜਦੋਂ ਕਿ ਇਸ ਮੌਸਮ ਵਿੱਚ ਆਮ ਵਰਖਾ 74.3 ਮਿਲੀਮੀਟਰ ਹੈ। ਇਸ ਹਿਸਾਬ ਨਾਲ 50 ਫੀਸਦੀ ਘੱਟ ਮੀਂਹ ਪਿਆ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

BJP ਦੇ ਪੰਜਾਬ ਪ੍ਰਧਾਨ ਜਾਖੜ ਨੇ ਦਿੱਤਾ ਅਸਤੀਫਾ

ਹਾਈ ਕੋਰਟ ਨੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, 6ਵੇਂ ਪੇ-ਕਮਿਸ਼ਨ ਤੇ ਬਕਾਏ ਨੂੰ ਲੈ ਕੇ ਸੁਣਾਇਆ ਅਹਿਮ ਫੈਸਲਾ

ਪੰਜਾਬ ਲਾਅ ਯੂਨੀਵਰਸਿਟੀ ਵਿਵਾਦ : ਜਾਂਚ ਕਮੇਟੀ ਦੇ 9 ਵਿੱਚੋਂ 3 ਮੈਂਬਰਾਂ ਨੇ ਦਿੱਤਾ ਅਸਤੀਫਾ

ਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼

ਜਲੰਧਰ : ਫੈਕਟਰੀ 'ਚ ਅਮੋਨੀਆ ਗੈਸ ਲੀਕ, ਇੱਕ ਮਜ਼ਦੂਰ ਦੀ ਦਮ ਘੁੱਟਣ ਨਾਲ ਮੌਤ

ਕਪੂਰਥਲਾ 'ਚ ਕਿਸਾਨ ਮਲਕੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ

ਪੰਜਾਬ ਦੇ 7 ਜ਼ਿਲ੍ਹਿਆਂ 'ਚ ਅੱਜ ਮੀਂਹ ਦੀ ਸੰਭਾਵਨਾ, 25 ਤੱਕ ਮੌਸਮ ਰਹੇਗਾ ਸਾਫ

ਪੰਜਾਬ 'ਚ ਪੰਚਾਇਤੀ ਚੋਣਾਂ 20 ਅਕਤੂਬਰ ਤੱਕ ਹੋ ਸਕਦੀਆਂ ਹਨ

ਚੰਡੀਗੜ੍ਹ ਗ੍ਰਨੇਡ ਬਲਾਸਟ ਕੇਸ: ਦੂਜਾ ਮੁਲਜ਼ਮ ਵੀ ਗ੍ਰਿਫਤਾਰ

ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਦੇ ਰਿਸ਼ਤੇਦਾਰਾਂ 'ਤੇ NIA ਦਾ ਛਾਪਾ

 
 
 
 
Subscribe